ਟੈਸਲਾ ਦੀ ਭਾਰਤ ਵਿੱਚ ਐਂਟਰੀ: ਮੁੰਬਈ ’ਚ ਪਹਿਲਾ ਸ਼ੋਅਰੂਮ ਖੁੱਲ੍ਹਿਆ, ਮਾਡਲ ਵਾਈ ਦੀ ਕੀਮਤ ਲਗਭਗ 60 ਲੱਖ
Read in English
ਐਲਨ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਨੇ ਮੰਗਲਵਾਰ, 15 ਜੁਲਾਈ ਨੂੰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ) ਵਿੱਚ ਭਾਰਤ ਦਾ ਆਪਣਾ ਪਹਿਲਾ ਸ਼ੋਅਰੂਮ ਖੋਲ੍ਹਿਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਦਾ ਉਦਘਾਟਨ ਕੀਤਾ।
ਕੰਪਨੀ ਨੇ ਭਾਰਤ ਵਿੱਚ ਆਪਣੀ ਪਹਿਲੀ ਗੱਡੀ ਮਾਡਲ ਵਾਈ ਐੱਸਯੂਵੀ ਲਾਂਚ ਕੀਤੀ। ਰੀਅਰ-ਵ੍ਹੀਲ ਡਰਾਈਵ ਵਰਜ਼ਨ ਦੀ ਕੀਮਤ ਲਗਭਗ 60 ਲੱਖ ਰੁਪਏ ਅਤੇ ਲੌਂਗ ਰੇਂਜ ਵਰਜ਼ਨ ਦੀ ਲਗਭਗ 68 ਲੱਖ ਰੁਪਏ ਰੱਖੀ ਗਈ ਹੈ।
ਇਹ ਗੱਡੀਆਂ ਚੀਨ ਦੇ ਸ਼ੰਘਾਈ ਸਥਿਤ ਟੈਸਲਾ ਪਲਾਂਟ ਤੋਂ ਮੰਗਵਾਈਆਂ ਜਾ ਰਹੀਆਂ ਹਨ। ਭਾਰੀ ਦਰਾਮਦ ਡਿਊਟੀ ਕਾਰਨ ਭਾਰਤ ਵਿੱਚ ਇਸ ਦੀ ਕੀਮਤ ਅਮਰੀਕਾ ਅਤੇ ਚੀਨ ਨਾਲੋਂ ਕਾਫ਼ੀ ਜ਼ਿਆਦਾ ਹੈ।
ਟੈਸਲਾ ਮੁਤਾਬਕ ਡਿਲਿਵਰੀ ਸਾਲ ਦੀ ਤੀਜੀ ਤਿਮਾਹੀ ਤੋਂ ਸ਼ੁਰੂ ਹੋਵੇਗੀ। ਕੰਪਨੀ ਦਾ ਅਗਲਾ ਸ਼ੋਅਰੂਮ ਦਿੱਲੀ ਵਿੱਚ ਖੁੱਲ੍ਹਣਾ ਹੈ ਅਤੇ ਮੁੰਬਈ ਤੇ ਦਿੱਲੀ ਖੇਤਰ ਵਿੱਚ ਸੁਪਰਚਾਰਜਰ ਲਾਉਣ ਦੀ ਯੋਜਨਾ ਹੈ।
ਟੈਸਲਾ ਦੀ ਖੇਤਰੀ ਡਾਇਰੈਕਟਰ ਇਜ਼ਾਬੇਲ ਫ਼ੈਨ ਨੇ ਕਿਹਾ ਕਿ ਪੂਰੇ ਦੇਸ਼ ਤੱਕ ਪਹੁੰਚਣ ਵਿੱਚ ਸਮਾਂ ਲੱਗੇਗਾ। ਫ਼ਿਲਹਾਲ ਪੰਜਾਬ ਦੇ ਗਾਹਕਾਂ ਨੂੰ ਟੈਸਲਾ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ।
