ਮੋਦੀ ਨੇ ਹਰੀ ਝੰਡੀ ਦਿੱਤੀ: ਗੁਜਰਾਤ ’ਚ ਬਣੀ ਮਾਰੂਤੀ ਸੁਜ਼ੂਕੀ ਦੀ ਪਹਿਲੀ ਇਲੈਕਟ੍ਰਿਕ ਕਾਰ ‘ਈ-ਵਿਟਾਰਾ’ 100 ਤੋਂ ਵੱਧ ਦੇਸ਼ਾਂ ਨੂੰ ਜਾਵੇਗੀ
Read in English
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ, 26 ਅਗਸਤ ਨੂੰ ਗੁਜਰਾਤ ਦੇ ਹੰਸਲਪੁਰ ਸਥਿਤ ਸੁਜ਼ੂਕੀ ਮੋਟਰ ਪਲਾਂਟ ਤੋਂ ਮਾਰੂਤੀ ਸੁਜ਼ੂਕੀ ਦੀ ਪਹਿਲੀ ਬੈਟਰੀ ਇਲੈਕਟ੍ਰਿਕ ਗੱਡੀ ‘ਈ-ਵਿਟਾਰਾ’ ਨੂੰ ਹਰੀ ਝੰਡੀ ਦਿੱਤੀ।
ਭਾਰਤ ਵਿੱਚ ਬਣੀ ਇਹ ਇਲੈਕਟ੍ਰਿਕ ਐੱਸਯੂਵੀ ਯੂਰਪ ਅਤੇ ਜਪਾਨ ਵਰਗੇ ਵਿਕਸਤ ਬਾਜ਼ਾਰਾਂ ਸਮੇਤ 100 ਤੋਂ ਵੱਧ ਦੇਸ਼ਾਂ ਨੂੰ ਬਰਾਮਦ ਕੀਤੀ ਜਾਵੇਗੀ। ਇਸ ਨਾਲ ਭਾਰਤ ਸੁਜ਼ੂਕੀ ਲਈ ਇਲੈਕਟ੍ਰਿਕ ਗੱਡੀਆਂ ਬਣਾਉਣ ਦਾ ਆਲਮੀ ਕੇਂਦਰ ਬਣ ਗਿਆ ਹੈ।
ਈ-ਵਿਟਾਰਾ ਨੂੰ ਪਹਿਲੀ ਵਾਰ ਜਨਵਰੀ ਵਿੱਚ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਵਿੱਚ ਦਿਖਾਇਆ ਗਿਆ ਸੀ।
ਇਸੇ ਮੌਕੇ ਪ੍ਰਧਾਨ ਮੰਤਰੀ ਨੇ ਤੋਸ਼ੀਬਾ, ਡੈਂਸੋ ਅਤੇ ਸੁਜ਼ੂਕੀ ਦੇ ਸਾਂਝੇ ਉੱਦਮ ਟੀਡੀਐੱਸ ਲਿਥੀਅਮ-ਆਇਨ ਬੈਟਰੀ ਪਲਾਂਟ ਵਿੱਚ ਹਾਈਬ੍ਰਿਡ ਬੈਟਰੀ ਇਲੈਕਟ੍ਰੋਡਾਂ ਦੇ ਦੇਸੀ ਉਤਪਾਦਨ ਦਾ ਵੀ ਉਦਘਾਟਨ ਕੀਤਾ। ਸਰਕਾਰ ਮੁਤਾਬਕ ਹੁਣ ਬੈਟਰੀ ਦੀ 80 ਫ਼ੀਸਦੀ ਤੋਂ ਵੱਧ ਕੀਮਤ ਵਾਲਾ ਹਿੱਸਾ ਭਾਰਤ ਵਿੱਚ ਹੀ ਬਣੇਗਾ।
ਸਰਕਾਰ ਨੇ ਇਸ ਨੂੰ ‘ਮੇਕ ਇਨ ਇੰਡੀਆ’ ਦੀ ਵੱਡੀ ਮਿਸਾਲ ਦੱਸਿਆ। ਭਾਰਤ ਵਿੱਚ ਕਾਰਾਂ ਦੇ ਸਭ ਤੋਂ ਵੱਡੇ ਨਿਰਮਾਤਾ ਦੀ ਇਹ ਪਹਿਲੀ ਇਲੈਕਟ੍ਰਿਕ ਕਾਰ ਹੈ, ਜਿਸ ਦੀ ਦੇਸ਼ ਦੇ ਗਾਹਕ ਵੀ ਉਡੀਕ ਕਰ ਰਹੇ ਹਨ।
