ਹਿਮਾਚਲ ਦੇ ਝਰਨੇ ਤੋਂ ਸਿੱਧਾ ਪਾਣੀ ਪੀ ਕੇ ਬੋਲਿਆ ਅਮਰੀਕੀ ਸੈਲਾਨੀ: ‘ਭਾਰਤ ਦਾ ਪਾਣੀ ਦੁਨੀਆ ’ਚ ਸਭ ਤੋਂ ਸਾਫ਼’
Read in English
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਨੇੜੇ ਧਰਮਕੋਟ ਘੁੰਮਣ ਆਏ ਇੱਕ ਅਮਰੀਕੀ ਸੈਲਾਨੀ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਉਹ ਪਹਾੜੀ ਝਰਨੇ ਦੇ ਕੰਢੇ ਲੇਟ ਕੇ ਸਿੱਧਾ ਪਾਣੀ ਪੀਂਦਾ ਦਿਸਦਾ ਹੈ।
ਇੰਸਟਾਗ੍ਰਾਮ ’ਤੇ ‘ਅਰਥ ਟਰੈਵਲਰ’ ਨਾਂ ਨਾਲ ਜਾਣੇ ਜਾਂਦੇ ਇਸ ਸੈਲਾਨੀ ਨੇ ਪਾਣੀ ਵੱਲ ਇਸ਼ਾਰਾ ਕਰਦਿਆਂ ਕਿਹਾ, “ਭਾਰਤ ਕੋਲ ਧਰਤੀ ਦਾ ਸਭ ਤੋਂ ਸਾਫ਼ ਪੀਣ ਵਾਲਾ ਪਾਣੀ ਹੈ।” ਉਸ ਨੇ ਵੀਡੀਓ ਨਾਲ ਲਿਖਿਆ, “ਅਮਰੀਕੀ ਵੀ ਭਾਰਤ ਨੂੰ ਪਿਆਰ ਕਰ ਸਕਦੇ ਹਨ।”
ਵੀਡੀਓ ਨੂੰ 20 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਕਈ ਲੋਕਾਂ ਨੇ ਉਸ ਦੇ ਭਾਰਤ ਪ੍ਰਤੀ ਪਿਆਰ ਦੀ ਤਾਰੀਫ਼ ਕੀਤੀ ਅਤੇ ਪਹਾੜਾਂ ਦੇ ਪਾਣੀ ਨੂੰ ਦੁਨੀਆ ਦਾ ਸਭ ਤੋਂ ਵਧੀਆ ਪਾਣੀ ਦੱਸਿਆ।
ਪਰ ਬਹੁਤੇ ਲੋਕਾਂ ਨੇ ਮਜ਼ਾਕ ਵਿੱਚ ਚਿਤਾਵਨੀ ਵੀ ਦਿੱਤੀ ਕਿ “ਭਰਾਵਾ, ਨਾ ਪੀ!” ਕਿਉਂਕਿ ਉੱਪਰ ਕੋਈ ਨਹਾ ਵੀ ਰਿਹਾ ਹੋ ਸਕਦਾ ਹੈ। ਕੁਝ ਨੇ ਪੁੱਛਿਆ ਕਿ ਪਾਣੀ ਪੀਣ ਤੋਂ ਬਾਅਦ ਉਹ ਠੀਕ ਤਾਂ ਹੈ।
ਸਿਹਤ ਮਾਹਿਰ ਸਲਾਹ ਦਿੰਦੇ ਹਨ ਕਿ ਪਾਣੀ ਭਾਵੇਂ ਕਿੰਨਾ ਵੀ ਸਾਫ਼ ਦਿਸੇ, ਕੁਦਰਤੀ ਸਰੋਤਾਂ ਦਾ ਪਾਣੀ ਉਬਾਲੇ ਜਾਂ ਸਾਫ਼ ਕੀਤੇ ਬਿਨਾਂ ਨਹੀਂ ਪੀਣਾ ਚਾਹੀਦਾ, ਕਿਉਂਕਿ ਉਸ ਵਿੱਚ ਕੀਟਾਣੂ ਹੋ ਸਕਦੇ ਹਨ।
