ਸੀ.ਪੀ. ਰਾਧਾਕ੍ਰਿਸ਼ਨਨ ਬਣੇ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ, 152 ਵੋਟਾਂ ਨਾਲ ਜਿੱਤੀ ਸੀ ਚੋਣ
Read in English
ਸੀ.ਪੀ. ਰਾਧਾਕ੍ਰਿਸ਼ਨਨ ਨੇ ਸ਼ੁੱਕਰਵਾਰ, 12 ਸਤੰਬਰ ਨੂੰ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਵਜੋਂ ਹਲਫ਼ ਲਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨੂੰ ਸਹੁੰ ਚੁਕਾਈ।
9 ਸਤੰਬਰ ਨੂੰ ਹੋਈ ਚੋਣ ਵਿੱਚ ਐੱਨਡੀਏ ਉਮੀਦਵਾਰ ਰਾਧਾਕ੍ਰਿਸ਼ਨਨ ਨੂੰ 452 ਵੋਟਾਂ ਮਿਲੀਆਂ, ਜਦਕਿ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਬੀ. ਸੁਦਰਸ਼ਨ ਰੈੱਡੀ ਨੂੰ 300 ਵੋਟਾਂ ਮਿਲੀਆਂ। ਉਨ੍ਹਾਂ ਨੇ ਇਹ ਚੋਣ 152 ਵੋਟਾਂ ਦੇ ਫ਼ਰਕ ਨਾਲ ਜਿੱਤੀ।
ਕੁੱਲ 767 ਵੋਟਾਂ ਪਈਆਂ ਸਨ, ਜਿਨ੍ਹਾਂ ਵਿੱਚੋਂ 752 ਸਹੀ ਅਤੇ 15 ਰੱਦ ਪਾਈਆਂ ਗਈਆਂ।
ਇਹ ਚੋਣ ਜਗਦੀਪ ਧਨਖੜ ਦੇ ਅਚਾਨਕ ਅਸਤੀਫ਼ੇ ਕਾਰਨ ਕਰਵਾਉਣੀ ਪਈ। 74 ਸਾਲਾ ਧਨਖੜ ਨੇ 21 ਜੁਲਾਈ ਨੂੰ, ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ, ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਅਹੁਦਾ ਛੱਡ ਦਿੱਤਾ ਸੀ।
ਰਾਧਾਕ੍ਰਿਸ਼ਨਨ ਇਸ ਤੋਂ ਪਹਿਲਾਂ ਝਾਰਖੰਡ, ਤੇਲੰਗਾਨਾ ਅਤੇ ਮਹਾਰਾਸ਼ਟਰ ਦੇ ਰਾਜਪਾਲ ਅਤੇ ਪੁਡੂਚੇਰੀ ਦੇ ਉਪ ਰਾਜਪਾਲ ਰਹਿ ਚੁੱਕੇ ਹਨ। ਉਪ ਰਾਸ਼ਟਰਪਤੀ ਰਾਜ ਸਭਾ ਦੇ ਚੇਅਰਮੈਨ ਵੀ ਹੁੰਦੇ ਹਨ।
